ਕਾਲੂ ਬਾਬਾ¹
kaaloo baabaa¹/kālū bābā¹

Definition

ਮਾਤਾ ਬਨਾਰਸੀ ਦੇ ਉਦਰ ਤੋਂ ਬੇਦੀ (ਵੇਦੀ) ਸ਼ਿਵਨਾਰਾਯਣ (ਅਥਵਾ ਸ਼ਿਵਰਾਮ ਦੇ ਘਰ ਸੰਮਤ ੧੪੯੭ ਵਿੱਚ ਆਪ ਦਾ ਜਨਮ, ਅਤੇ ਸੰਮਤ ੧੫੭੯ ਵਿੱਚ ਕਰਤਾਰਪੁਰ ਦੇਹਾਂਤ ਹੋਇਆ. ਆਪ ਜਗਤਗੁਰੂ ਨਾਨਕ ਦੇਵ ਜੀ ਦੇ ਪਿਤਾ ਸਨ. ਭਾਈ ਸੰਤੋਖ ਸਿੰਘ ਜੀ ਨੇ ਦੇਹਾਂਤ ਤਲਵੰਡੀ ਲਿਖਿਆ ਹੈ. ਦੇਖੋ, ਨਾਨਕਪ੍ਰਕਾਸ਼ ਉੱਤਰਾਰਧ ਅਃ ੬, ਅੰਕ ੫੭.
Source: Mahankosh