ਕਾਸ
kaasa/kāsa

Definition

ਸਰਵ- ਕਿਸ. ਕਿਸ ਨੂੰ। ੨. ਸੰਗ੍ਯਾ- ਆਕਾਸ ਦਾ ਸੰਖੇਪ. "ਅਸਟ ਕਾਸ ਖਟ ਧਰਣਿ ਕਿਯ." (ਕਲਕੀ) ਜੰਗ ਵਿੱਚ ਜ਼ਮੀਨ ਦੀ ਤਹਿ ਉਡਕੇ ਆਕਾਸ਼ ਨੂੰ ਚਲੀ ਗਈ, ਜਿਸ ਵਾਸਤੇ ਹੇਠਲੇ ਲੋਕ ਛੀ ਰਹਿ ਗਏ ਅਤੇ ਉੱਪਰਲੇ ਲੋਕ ਅੱਠ ਬਣ ਗਏ।#੩. काश् ਧਾ- ਚਮਕਣਾ. ਪ੍ਰਗਟ ਕਰਨਾ। ੪. ਸੰਗ੍ਯਾ- ਚਮਕ. ਪ੍ਰਕਾਸ਼। ੫. ਕਾਹੀ ਘਾਸ. ਕਾਸ। ੬. ਸੰ. कास ਦਮਕਸ਼ੀ. ਦਮੇ ਦਾ ਰੋਗ. "ਮੰਦਾਗਨਿ ਕਾਸ." (ਸਲੋਹ) ੭. ਸੰ. काष ਸਾਣ ਦਾ ਪੱਥਰ. ਸ਼ਸਤ੍ਰ ਤੇਜ਼ ਕਰਨ ਦਾ ਸੰਦ। ੮. ਤੁ. [قاش] ਕ਼ਾਸ਼. ਭੌਂਹ ਅਬਰੂ। ੯. ਟੁਕੜਾ. ਖੰਡ। ੧੦. ਫਾੜੀ. ਫੰਕ। ੧੧. ਫ਼ਾ. [کاش] ਵ੍ਯ- ਅਜੇਹਾ ਹੁੰਦਾ। ੧੨. ਈਸ਼੍ਵਰ ਨੂੰ ਭਾਵੇ। ੧੩. ਸ਼ੋਕ.
Source: Mahankosh

KÁS

Meaning in English2

pron, (obl. case of ) Which? what?—kás laí, kás núṇ, Why?
Source:THE PANJABI DICTIONARY-Bhai Maya Singh