ਕਿਰਣੀ
kiranee/kiranī

Definition

ਵਿ- ਕਿਰਣ ਵਾਲਾ. ਅੰਸ਼ੁਮਾਨ। ੨. ਸੰਗ੍ਯਾ- ਚੰਦ੍ਰਮਾ. "ਸਹਜਿ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ." (ਸਵੈਯੇ ਮਃ ੨. ਕੇ) ਗੁਰੁ ਨਾਨਕ ਚੰਦ੍ਰਮਾ ਦੀ ਅਮ੍ਰਿਤ ਬਾਣੀ ਤੋਂ ਆਪ ਨੇ ਸ਼ਾਂਤਿਭਾਵ ਸੰਗ੍ਰਹ ਕੀਤਾ ਹੈ। ੩. ਸੂਰਜ. "ਸਰਵਰ ਕਮਲ ਕਿਰਣਿ ਆਕਾਸੀ." (ਮਲਾ ਅਃ ਮਃ ੧) ੪. ਕਿਰਣਾਂ ਨਾਲ। ੫. ਕਿਰਣਾਂ ਵਿੱਚ. "ਕੀਰਤਿ ਰਵਿ ਕਿਰਣਿ ਪ੍ਰਗਟ ਸੰਸਾਰਾ." (ਸਵੈਯੇ ਮਃ ੩. ਕੇ) ਸੂਰਜ ਦੀ ਕਿਰਣਾਂ ਵਿੱਚ ਆਪ ਦੀ ਕੀਰਤਿ ਚਮਕ ਰਹੀ ਹੈ। ੬. ਨਦੀ, ਕਿਉਂਕਿ ਉਸ ਦਾ ਪਾਣੀ ਪਹਾੜਾਂ ਤੋਂ ਕਿਰਕੇ (ਸ੍ਰਵਕੇ) ਨਿਕਲਦਾ ਹੈ. "ਸਾਤ ਸਮੁੰਦ ਜਾਂਕੀ ਹੈ ਕਿਰਣੀ." (ਬੰਨੋ)
Source: Mahankosh