Definition
ਇੱਕ ਛੰਦ. ਇਸ ਨੂੰ "ਅਸਤਾ" ਅਤੇ "ਤੋਟਕ" ਭੀ ਆਖਦੇ ਹਨ. ਜੈਸੇ ਸ਼ੰਖਨਾਰੀ ਦਾ ਦੁਗਣਾ ਰੂਪ ਭੁਜੰਗਪ੍ਰਯਾਤ ਹੈ, ਤੈਸੇ ਹੀ ਤਿਲਕਾ ਦਾ ਦ੍ਵਿਗੁਣ ਰੂਪ ਕਿਲਕਾ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਸਗਣ, , , , .#ਉਦਾਹਰਣ-#ਪਕਰੈਂ ਨਿਤ ਪਾਪ ਪਰਾਤ ਘਨੇ,#ਜਨ ਦੇਖਨ ਕੇ ਤਰ ਸ਼ੁੱਧ ਬਨੇ,#ਜਗ ਛੋਰ ਭਜਾ ਗਤਿ ਧਰ੍ਮਨ ਕੀ,#ਸੁ ਜਹਾਂ ਤਂਹਿ ਪਾਪਕ੍ਰਿਯਾ ਪ੍ਰਚੁਰੀ. (ਕਲਕੀ)
Source: Mahankosh