Definition
ਕਿਸਕਿੰਧ ਦੇਸ਼ ਦੀ ਪੁਰਾਣੀ ਰਾਜਧਾਨੀ, ਜਿਸ ਵਿੱਚ ਬਨਚਰਾਂ ਦੇ ਰਾਜੇ ਬਾਲੀ ਅਤੇ ਸੁਗ੍ਰੀਵ ਰਾਜ ਕਰਦੇ ਸਨ. ਇਹ ਤੁੰਗਭਦ੍ਰਾ ਨਦੀ ਦੇ ਕੰਢੇ ਤੇ ਬਲਾਰੀ ਤੋਂ ੬੦ ਮੀਲ ਉੱਤਰ ਵੱਲ ਇੱਕ ਨਿੱਕਾ ਜਿਹਾ ਨਗਰ ਹੈ. ਇਸ ਤੋਂ ਦੋ ਕੁ ਮੀਲ ਦੱਖਣ ਪੱਛਮ ਦੀ ਕੋਣ ਵੱਲ ਪੰਪਾ ਸਰੋਵਰ ਹੈ, ਅਤੇ ਪੰਪਾਸਰ ਤੋ, ਦੱਖਣ ਪੱਛਮ ਵੱਲ ਅੰਜਨਾ ਪਰਬਤ ਹੈ, ਜਿੱਥੇ ਹਨੂਮਾਨ ਦਾ ਜਨਮ ਹੋਣਾ ਦੱਸਿਆ ਜਾਂਦਾ ਹੈ. ਇੱਥੇ ਹੀ ਰਾਮ ਚੰਦ੍ਰ ਜੀ ਨੇ ਬਾਲੀ ਨੂੰ ਮਾਰਿਆ ਸੀ.
Source: Mahankosh