Definition
ਸੰ. किन्नर ਸੰਗ੍ਯਾ- ਨਿੰਦਿਤ ਸ਼ਕਲ ਦਾ ਨਰ, ਜਿਸਦਾ ਧੜ ਮਨੁੱਖ ਦਾ ਅਤੇ ਮੂੰਹ ਘੋੜੇ ਦਾ. ਇਹ ਪੁਲਸ੍ਤ੍ਯ ਰਿਖੀ ਦੀ ਉਲਾਦ ਹਨ. ਕੁਬੇਰ ਦੀ ਸਭਾ ਵਿੱਚ ਜਦ ਗੰਧਰਵ ਗਾਉਂਦੇ ਹਨ ਤਦ ਕਿੰਨਰ ਨਾਚ ਕਰਦੇ ਹਨ. ਇਹ ਸ੍ਵਰਗਲੋਕ ਵਿੱਚ ਭੀ ਨ੍ਰਿਤ੍ਯ ਕੀਤਾ ਕਰਦੇ ਹਨ. ਇਨ੍ਹਾਂ ਦਾ ਨਾਉਂ ਕਿੰਪੁਰੁਸ ਭੀ ਹੈ. "ਕਿੰਨਰ ਗੰਧ੍ਰਬ ਗਾਨ ਕਰੈਂ ਗਨ. (ਚੰਡੀ ੧)
Source: Mahankosh