Definition
ਸੰ. किम्पुरुष ਸੰਗ੍ਯਾ- ਨਿੰਦਿਤ ਪੁਰੁਸ. ਦੇਖੋ, ਕਿੰਨਰ। ੨. ਜੰਬੂ ਦ੍ਵੀਪ ਦਾ ਇੱਕ ਖੰਡ, ਜੋ ਹਿਮਾਲਯ ਅਤੇ ਹੇਮਕੂਟ ਦੇ ਵਿਚਕਾਰ ਮੰਨਿਆ ਹੈ. "ਕਿੰਪੁਰਖ ਖੰਡ ਪਰਵੇਸੇ ਜਾਈ." (ਨਾਪ੍ਰ) ੩. ਨੈਪਾਲ ਇਲਾਕੇ ਦਾ ਨਾਉਂ ਭੀ ਪੁਰਾਣੇ ਗ੍ਰੰਥਾਂ ਵਿੱਚ ਕਿੰਪੁਰੁਸ ਵੇਖੀਦਾ ਹੈ। ੩. ਜੇਰ ਤੋਂ ਉਤਪੰਨ ਹੋਏ ਉਹ ਜੀਵ, ਜੋ ਆਦਮੀ ਨਾਲ ਬਹੁਤ ਮਿਲਦੇ ਹਨ. ਬਨਮਾਨੁਖ ਅਤੇ ਬਾਂਦਰ ਆਦਿ.
Source: Mahankosh