Definition
ਸਰਵ- ਕਿਸ. ਕਿਸ ਨੂੰ. "ਤਬ ਛਲ ਛਿਦ੍ਰ ਲਗਤ ਕਹੁ ਕੀਸ?" (ਸੁਖਮਨੀ) ੨. ਕੀਅਸ. ਕੀਤਾ. ਕਰਿਆ. "ਪੁਨ ਕਾਸੀ ਕੋ ਕੀਸ ਪਿਆਨਾ." (ਗੁਵਿ ੧੦) ੩. ਸੰ. ਕੀਸ਼. ਸੰਗ੍ਯਾ- ਬਾਂਦਰ. "ਮਹਾਬਲੀ ਰਾਵਨ ਦਸ ਸੀਸ। ਪ੍ਰਾਕ੍ਰਮ ਗਰਬ ਹਰ੍ਯੋ ਮਿਲ ਕੀਸ." (ਗੁਪ੍ਰਸੂ) ੪. ਕ (ਆਕਾਸ਼) ਦਾ ਈਸ਼ (ਸ੍ਵਾਮੀ) ਸੂਰਜ। ੫. ਪੰਛੀ (ਪਕ੍ਸ਼ੀ).
Source: Mahankosh