ਕੀਸਾਰ
keesaara/kīsāra

Definition

ਸੰ. ਕਿੰਸ਼ਾਰੁ. ਸੰਗ੍ਯਾ- ਜੌਂ, ਧਾਨ ਅਤੇ ਕਣਕ ਆਦਿਕ ਦੀ ਬੱਲੀ ਪੁਰ ਜੋ ਸੂਈ ਜੇਹੇ ਤਿੱਖੇ ਕੰਡੇ ਹੁੰਦੇ ਹਨ. "ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ." (ਵਾਰ ਮਾਝ ਮਃ ੧) ਕੀਸਾਰ ਤੋਂ ਭਾਵ ਅੰਗੁਲੀ ਆਦਿ ਅੰਗ ਹਨ.
Source: Mahankosh