Definition
ਯੂ [قُقنُس] ਕ਼ਕ਼ਨੁਸ. ਕੁਕਨੂ. ਆਤਸ਼ਜ਼ਨ. Phoenix. ਯੂਨਾਨੀ ਕਵੀਆਂ ਨੇ ਮੰਨਿਆ ਹੈ ਕਿ ਕ਼ਕ਼ਨੁਸ ਪੰਛੀ ਬਹੁਤ ਰਾਗ ਆਲਾਪਦਾ ਹੈ ਅਤੇ ਬਸੰਤ ਰੁੱਤ ਵਿੱਚ ਦੀਪਕ ਰਾਗ ਦੇ ਗਾਉਣ ਕਰਕੇ ਭਸਮ ਹੋ ਜਾਂਦਾ ਹੈ. ਵਰਖਾ ਵਿੱਚ ਉਸ ਦੀ ਭਸਮ ਤੋਂ ਅੰਡਾ ਪੈਦਾ ਹੋ ਕੇ ਉਸ ਵਿੱਚੋਂ ਕ਼ੁਕ਼ਨੁਸ ਦਾ ਜਨਮ ਹੁੰਦਾ ਹੈ. ਇਸ ਦਾ ਨਰ ਮਦੀਨ ਦਾ ਜੋੜਾ ਨਹੀਂ ਹੁੰਦਾ, ਕਿੰਤੂ ਉੱਪਰ ਲਿਖੀ ਰੀਤਿ ਤੋਂ ਹੀ ਇਸ ਦੀ ਉਤਪੱਤੀ ਹੁੰਦੀ ਹੈ.
Source: Mahankosh