Definition
ਸੰ. ਸੰਗ੍ਯਾ- ਕੁਹਾੜਾ. ਪਰਸ਼ੁ. "ਕਾਢਿ ਕੁਠਾਰ ਖਸਮਿ ਸਿਰ ਕਾਟਿਆ." (ਬਿਲਾ ਮਃ ੫) ੨. ਬਿਰਛ। ੩. ਕੋਸ੍ਠ. ਕੋਠਾ. ਭੰਡਾਰ. ਮੋਦੀਖ਼ਾਨਾ। ੪. ਸੰ. ਕੁਸ੍ਠਾਰਿ. ਕੋੜ੍ਹ ਦੂਰ ਕਰਨ ਦੀ ਦਵਾਈ. "ਕਾਢਿ ਕੁਠਾਰ ਪਿਤ ਬਾਤ ਹੰਤਾ." (ਟੋਢੀ ਮਃ ੫)#ਕੁਸ੍ਠਾਰਿ ਕਾੜ੍ਹਾ ਵਾਤ ਪਿੱਤ ਕਫ ਦੂਰ ਕਰਨ ਵਾਲਾ ਹੈ.
Source: Mahankosh