ਕੁਠਾਰੀ
kutthaaree/kutdhārī

Definition

ਸੰਗ੍ਯਾ- ਕੁਹਾੜੀ. "ਕਾਟੀ ਕੁਟਿਲਤਾ ਕੁਠਾਰਿ." (ਸਾਰ ਮਃ ੫) ੨. ਦੇਖੋ, ਕੁਠਾਲੀ. "ਇਨ ਅਖਲਿਨ ਕੀ ਕਰੈਂ ਕੁਠਾਰੀ." (ਗੁਪ੍ਰਸੂ) ਭਾਵ- ਜਿਵੇਂ ਕੁਠਾਲੀ ਵਿੱਚ ਧਾਤੁ ਗਾਲ ਦੇਈਦੀ ਹੈ, ਤਿਵੇਂ ਸਭ ਦਾ ਨਾਸ਼ ਕਰੀਏ। ੩. ਕੋਸ੍ਟਧਾਰੀ. ਕੁਠਾਰ (ਮੋਦੀਖ਼ਾਨੇ) ਦਾ ਦਾਰੋਗ਼ਾ. ਮੋਦੀ। ੪. ਵਿ- ਕੁਹਾੜਾ ਰੱਖਣ ਵਾਲਾ.
Source: Mahankosh