ਕੁਤੇਮੂਹਾਂ
kutaymoohaan/kutēmūhān

Definition

ਵਿ- ਕੁੱਤੇ ਦਾ ਮੂੰਹ ਜਿਸ ਦਾ. ਕੂਕਰਮੁਖਾ. ਭਾਵ- ਅਭੱਖ ਖਾਣ ਵਾਲਾ. ਗੰਦਗੀ ਅਤੇ ਮੁਰਦਾਰ ਖਾਣ ਵਾਲਾ. "ਕਲਿ ਹੋਈ ਕੁਤੇਮੁਹੀ ਖਾਜੁ ਹੋਇਆ ਮੁਰਦਾਰੁ." (ਵਾਰ ਸਾਰ ਮਃ ੧) ਕਲਿਯੁਗ ਦੀ ਪ੍ਰਜਾ ਕੁੱਤੇਮੁਖੀ ਹੈ, ਜੋ ਮੁਰਦਾਰ ਖਾਂਦੀ ਹੈ. ਮੁਰਦਾਰ ਤੋਂ ਭਾਵ ਪਰਾਇਆ ਹੱਕ, ਰਿਸ਼ਵਤ ਆਦਿਕ ਹੈ.
Source: Mahankosh