ਕੁਬਜਾ
kubajaa/kubajā

Definition

ਸੰ. ਕੁਬ੍‌ਜਾ. ਵਿ- ਕੁੱਬੀ. ਕੁਬੜੀ।#੨. ਸੰਗ੍ਯਾ- ਕੰਸ ਦੀ ਇੱਕ ਦਾਸੀ, ਜੋ ਬਟਣਾ ਬਣਾਉਣ ਅਤੇ ਮਲਣ ਵਿੱਚ ਵਡੀ ਨਿਪੁਣ ਸੀ. ਜਦ ਕ੍ਰਿਸਨ ਜੀ ਮਥੁਰਾ ਗਏ, ਤਦ ਉਨ੍ਹਾਂ ਨੇ ਇਸ ਤੋਂ ਸੁਗੰਧ ਵਾਲਾ ਲੇਪ ਮੰਗਿਆ, ਇਸ ਨੇ ਕੰਸ ਦਾ ਬਟਣਾ ਕ੍ਰਿਸਨ ਜੀ ਦੇ ਪ੍ਰੇਮ ਨਾਲ ਮਲਿਆ. ਕ੍ਰਿਸਨ ਜੀ ਨੇ ਰੀਝਕੇ ਇਸ ਦੇ ਪੈਰ ਪੁਰ ਆਪਣਾ ਅੰਗੂਠਾ ਰੱਖ ਅਰ ਠੋਡੀ ਹੇਠ ਹੱਥ ਦੇ ਕੇ ਜੋ ਝਟਕਾ ਦਿੱਤਾ, ਤਾਂ ਕੁਬੜਾਪਨ ਦੂਰ ਹੋ ਗਿਆ. ਇਸ ਦਾ ਨਾਉਂ ਅਨੇਕਵਕ੍ਰਾ ਅਤੇ ਤ੍ਰਿਵਕ੍ਰਾ ਭੀ ਹੈ. ਦੇਖੋ, ਕੁਬਿਜਾ। ੩. ਕੈਕੇਯੀ ਦੀ ਦਾਸੀ ਮੰਥਰਾ, ਜਿਸ ਦੇ ਸਿਖਾਉਣ ਪੁਰ ਕੈਕੇਯੀ ਨੇ ਰਾਜਾ ਦਸ਼ਰਥ ਤੋਂ ਭਰਤ ਨੂੰ ਰਾਜ ਅਤੇ ਰਾਮ ਲਈ ਵਣਵਾਸ ਮੰਗਿਆ ਸੀ.
Source: Mahankosh

KUBJÁ

Meaning in English2

a., s. f, Crooked backed, a crooked backed woman; also see Kubb.
Source:THE PANJABI DICTIONARY-Bhai Maya Singh