ਕੁਲਦੀਪਕ
kulatheepaka/kuladhīpaka

Definition

ਵਿ- ਕੁਲ ਦਾ ਦੀਵਾ. ਜੋ ਵੰਸ਼ ਨੂੰ ਰੌਸ਼ਨ ਕਰੇ. ਸੁਪੁਤ੍ਰ। ੨. ਜੋਤਿਸ਼ ਅਨੁਸਾਰ ਜਨਮਪਤ੍ਰੀ ਵਿੱਚ ਇੱਕ ਯੋਗ ਦਾ ਨਾਮ, ਜਿਸ ਦੇ ਜਨਮਲਗਨ ਵਿੱਚ ਸ਼ੁਕ੍ਰ ਅਥਵਾ ਬੁਧ ਹੋਵੇ ਅਤੇ ਜਿਸ ਦੇ ਲਗਨ ਵਿੱਚ ਜਾਂ ਚੌਥੇ ਜਾਂ ਸੱਤਵੇਂ ਜਾਂ ਦਸਵੇਂ ਵ੍ਰਿਹਸਪਤਿ ਹੋਵੇ ਅਤੇ ਦਸਵੇਂ ਜਿਸ ਦੇ ਮੰਗਲ ਹੋਵੇ, ਉਹ ਪੁਰੁਸ ਕੁਲ ਦਾ ਦੀਵਾ ਪੈਦਾ ਹੋਇਆ ਸਮਝੋ.¹
Source: Mahankosh