ਕੁਹਥਾ
kuhathaa/kuhadhā

Definition

ਵਿ- ਕੁਤਸਿਤ (ਨਿੰਦਿਤ) ਅਸਥਾਨ। ੨. ਜਿਸ ਥਾਂ ਹੱਥ ਛੁਹਿਣਾ ਗਲਾਨੀ (ਘ੍ਰਿਣਾ) ਦਾ ਕਾਰਣ ਹੋਵੇ. ਕੁਹਥਰੀ ਥਾਂ. "ਵਸੰਦੋ ਕੁਹਥੜੈ ਥਾਇ." (ਜੈਤ ਵਾਰ) "ਕੁਹਥੀ ਜਾਈ ਸਿਟਿਆ." (ਵਾਰ ਆਸਾ) ਬੁਰੀ ਜਾਇ (ਜਾਯ- ਜਗਾ) ਵਿੱਚ.
Source: Mahankosh