Definition
ਵਿ- ਕੁੰਡਲਾਂ ਵਾਲਾ। ੨. ਸੰਗ੍ਯਾ- ਸੱਪ। ੩. ਕੁੰਡੀ. ਮੱਛੀ ਫਾਹੁਣ ਦੀ ਹੁੱਕ. "ਜਿਉ ਮੀਨ ਕੁੰਡਲੀਆ ਕੰਠਿ ਪਾਇ." (ਬਸੰ ਅਃ ਮਃ ੧) ੪. ਇੱਕ ਮਾਤ੍ਰਿਕ ਛੰਦ. ਲੱਛਣ- ਛੀ ਚਰਣ. ਪਹਿਲੇ ਦੋ ਚਰਣ ਦੋਹਾ, ਫਿਰ ਚਾਰ ਚਰਣ ਰੋਲਾ ਅਰਥਾਤ ਚੌਬੀਹ ਚੌਬੀਹ ਮਾਤ੍ਰਾ ਦੇ ਚਾਰ ਚਰਣ. ਹਰੇਕ ਚਰਣ ਦਾ ਪਹਿਲਾ ਵਿਸ਼੍ਰਾਮ ੧੧. ਮਾਤ੍ਰਾ ਪੁਰ, ਦੂਜਾ ੧੩. ਪੁਰ. ਦੋਹੇ ਦਾ ਅੰਤਿਮ ਪਦ ਸਿੰਘਾਵਲੋਕਨਨ੍ਯਾਯ ਕਰਕੇ ਰੋਲੇ ਦੇ ਮੁੱਢ, ਅਤੇ ਰੋਲੇ ਦਾ ਅੰਤਿਮ ਪਦ ਦੋਹੇ ਦੇ ਆਦਿ ਹੋਣਾ ਚਾਹੀਏ. ਪਦਾਂ ਦਾ ਕੁੰਡਲਾਕਾਰ ਹੋਕੇ ਆਉਣਾ ਹੀ "ਕੁੰਡਲੀਆ" ਨਾਉਂ ਦਾ ਕਾਰਣ ਹੈ. ਇਹ ਛੰਦ "ਕਲਸ਼" ਜਾਤਿ ਵਿੱਚ ਹੈ.#ਉਦਾਹਰਣ-#ਓਨਮ ਸ਼੍ਰੀ ਸਤਿਗੁਰੁ ਚਰਣ, ਆਦਿਪੁਰਖ ਆਦੇਸ਼,#ਏਕ ਅਨੇਕ ਬਿਬੇਕ ਸਸਿ, ਘਟ ਘਟ ਕਾ ਪਰਵੇਸ਼, -#ਘਟ ਘਟ ਕਾ ਪਰਵੇਸ਼, ਸ਼ੇਸੁ ਪਹਿ ਕਹਿਤ ਨ ਆਵੈ,#ਨੇਤਿ ਨੇਤਿ ਕਹਿ ਨੇਤ, ਬੇਦ ਬੰਦੀਜਨ ਗਾਵੈ,#ਆਦਿ ਮੱਧ ਅਰੁ ਅੰਤ, ਹੁਤੇ ਹੁਤ ਹੈ ਪੁਨ ਹੋਨਮ,#ਆਦਿਪੁਰਖ ਆਦੇਸ਼, ਚਰਣ ਸ਼੍ਰੀ ਸਤਿਗੁਰੁ ਓਨਮ.#(ਭਾਗੁ ਕ)#(ਅ) ਦਸਮਗ੍ਰੰਥ ਵਿੱਚ ਚਾਰ ਚਰਣ ਦਾ ਕੁੰਡਲੀਆ ਆਉਂਦਾ ਹੈ, ਪਹਿਲੇ ਦੋ ਚਰਣ ਦੋਹਾ, ਪਿਛਲੇ ਦੋ ਚਰਣ ਰੋਲੇ ਦੇ, ਯਥਾ-#ਦੀਨਨ ਕੀ ਰੱਛਾ ਨਮਿਤ, ਕਰ ਹੈਂ ਆਪ ਉਪਾਯ,#ਪਰਮਪੁਰਖ ਪਾਵਨ ਸਦਾ, ਆਪ ਪ੍ਰਗਟ ਹੈਂ ਆਯ, -#ਆਪ ਪ੍ਰਗਟ ਹੈਂ ਆਯ, ਦੀਨਰੱਛਾ ਕੇ ਕਾਰਣ,#ਅਵਤਾਰੀਅਵਤਾਰ, ਧਰਾ ਕੇ ਭਾਰਉਤਾਰਣ.#(ਕਲਕੀ)#(ੲ)#ਸਿੰਘਾਵਲੋਕਨਨ੍ਯਾਯ ਕਰਕੇ ਜੋ ਪਦ ਕੁੰਡਲੀਏ ਵਿੱਚ ਆਉਣ, ਜੇ ਉਨ੍ਹਾਂ ਵਿੱਚ "ਯਮਕ" ਹੋਵੇ, ਤਦ ਛੰਦ ਦੀ ਹੋਰ ਭੀ ਸੁੰਦਰਤਾ ਹੈ. ਅਰਥਾਤ ਪਦ ਉਹੀ ਹੋਣ ਪਰ ਅਰਥ ਭਿੰਨ ਹੋਵੇ, ਯਥਾ-#ਹਾਲਾ¹ ਸੇਵਨ ਜਿਨ ਕਰੀ, ਕਾਲਨਿਮੰਤ੍ਰਣ ਦੀਨ,#ਸੁਖ ਸੰਪਤਿ ਕੋ ਖੋਯਕੈ, ਭਯੇ ਅੰਤ ਅਤਿ ਦੀਨ, -#ਦੀਨ ਦੁਨੀ ਕੋ ਮਾਨ, ਤਾਨ ਨਿਜ ਤਨ ਕੋ ਖੋਯੋ,#ਬਿਖਬੇਲੀ ਕੋ ਬੀਜ, ਆਪਨੇ ਹਾਥਨ ਬੋਯੋ,#ਹਰਿਵ੍ਰਿਜੇਸ਼ ਕੁਲਕਾਨ, ਤ੍ਯਾਗ ਕਰਤੇ ਮੁਖ ਕਾਲਾ,#ਸਹੈਂ ਨਿਰਾਦਰ ਨਿਤ੍ਯ, ਫਿਰੈਂ ਦਰ ਦਰ ਬਦਹਾਲਾ.
Source: Mahankosh
Shahmukhi : کُنڈلیا
Meaning in English
coiled, coiling, noun, masculine a species of snake
Source: Punjabi Dictionary