ਕੂਜਾ
koojaa/kūjā

Definition

ਅ਼. [کوُزہ] ਕੂਜ਼ਹ. ਸੰਗ੍ਯਾ- ਦਸਤੇ ਵਾਲਾ ਲੋਟਾ. ਗੰਗਾਸਾਗਰ. "ਪੁਰਾਬ ਖਾਮ ਕੂਜੈ." (ਵਾਰ ਮਲਾ ਮਃ ੧) ਪੁਰ- ਆਬ- ਖ਼ਾਮ ਕੂਜੈ. ਖ਼ਾਮ (ਕੱਚੇ) ਕੂਜ਼ੇ (ਦੇਹ) ਵਿੱਚ ਆਬ (ਚੇਤਨਸੱਤਾਰੂਪ ਜਲ) ਪੂਰਣ ਹੈ. "ਕੂਜਾ ਬਾਂਗ ਨਿਵਾਜ ਮੁਸਲਾ." (ਬਸੰ ਅਃ ਮਃ ੧) ੨. ਮਿਸ਼ਰੀ ਦਾ ਕੁੱਜਾ. "ਕੂਜਾ ਮੇਵਾ ਮੈ ਸਭਕਿਛੁ ਚਾਖਿਆ." (ਗਉ ਮਃ ੧) ੩. ਜੰਗਲੀ ਚਿੱਟਾ ਗੁਲਾਬ. "ਫੂਲ ਗੁਲਾਬ ਕੇਵੜਾ ਕੂਜਾ." (ਰਘੁਰਾਜ) ੪. ਸੰ. ਮੋਤੀਆ.
Source: Mahankosh

KÚJÁ

Meaning in English2

s. m, Corrupted from the Persian word Kúzah. An earthen water pot or goblet, an earthen cup in which sugar candy is crystallized; a cup of such sugar candy, sugar crystallized in an earthen pot, (Kúje dí misrí.)
Source:THE PANJABI DICTIONARY-Bhai Maya Singh