ਕੂਰਮ
koorama/kūrama

Definition

ਸੰ. ਕੂਰ੍‍ਮ. ਸੰਗ੍ਯਾ- ਕੱਛੂ ਕੁੰਮਾ। ੨. ਵਿਸਨੁ ਦਾ ਦੂਜਾ ਅਵਤਾਰ. ਦੇਖੋ, ਕੱਛਪ ਅਵਤਾਰ। ੩. ਦਸ ਪ੍ਰਾਣਾਂ ਵਿੱਚੋਂ ਇੱਕ ਪ੍ਰਾਣ, ਜਿਸ ਨਾਲ ਨੇਤ੍ਰਾਂ ਦੀਆਂ ਪਲਕਾਂ ਖੁਲਦੀਆਂ ਹਨ। ੪. ਇੱਕ ਪੁਰਾਣ, ਜਿਸ ਵਿੱਚ ਕੱਛੂਅਵਤਾਰ ਦੀ ਕਥਾ ਪ੍ਰਧਾਨ ਹੈ। ੫. ਰਿਗਵੇਦ ਦੇ ਮੰਤ੍ਰਾਂ ਦਾ ਪ੍ਰਕਾਸ਼ਕ ਇੱਕ ਦੇਵਰਿਖਿ. "ਮਛੁ ਕਛੁ ਕੂਰਮੁ ਆਗਿਆ ਅਉਤਰਾਸੀ." (ਮਾਰੂ ਸੋਲਹੇ ਮਃ ੫)
Source: Mahankosh