ਕੋਲੀ
kolee/kolī

Definition

ਵਿ- ਕੋਲ ਰਹਿਣ ਵਾਲਾ. ਸਮੀਪੀ. ਨਜ਼ਦੀਕੀ. "ਹਰਿ ਨਿਕਟ ਵਸੈ ਹਰਿਕੋਲੀ." (ਗਉ ਮਃ ੪) ੨. ਕੋਲ (ਸੂਰ) ਪਾਲਣ ਵਾਲਾ। ੨. ਸੰਗ੍ਯਾ- ਖੇਤੀਪੇਸ਼ਾ ਇੱਕ ਜਾਤਿ, ਜੋ ਬਹੁਤ ਕਰਕੇ ਪਹਾੜਾਂ ਵਿੱਚ ਪਾਈ ਜਾਂਦੀ ਹੈ. ਬਹੁਤ ਲੋਕ ਇਨ੍ਹਾਂ ਨੂੰ ਅਛੂਤ ਜਾਤਿ ਮੰਨਦੇ ਹਨ. ਇਹ ਹਿੰਦ ਦੀ ਪੁਰਾਣੀ ਕੌਮਾਂ ਵਿੱਚੋਂ ਇੱਕ ਕੌਮ ਹੈ। ੪. ਪੰਜਾਬ ਦੇ ਉੱਤਰ ਪੂਰਵ ਵੱਲ ਦੇ ਜੁਲਾਹੇ ਭੀ ਕੋਲੀ ਕਹੀਦੇ ਹਨ. ਕੋਰੀ ਪਦ ਇਸੇ ਤੋਂ ਹੈ। ੫. ਅਮ੍ਰਿਤਸਰ ਦੇ ਕਈ ਗੁੱਜਰ ਭੀ ਕੋਲੀ ਕਹਾਉਂਦੇ ਹਨ। ੬. ਦੇਖੋ, ਕੋਹਲੀ। ੭. ਇੱਕ ਪੁਰਾਣਾ ਇਲਾਕਾ, ਜੋ ਇਸ ਵੇਲੇ ਅਵਧ (ਯੂ. ਪੀ. ) ਵਿੱਚ ਜਿਲਾ ਬਸਤੀ ਅੰਦਰ ਹੈ. ਇਸ ਥਾਂ ਦਾ ਰਾਜਾ ਸੁਪ੍ਰਬੁੱਧ ਬੁੱਧ ਭਗਵਾਨ ਦਾ ਨਾਨਾ ਸੀ. ਸੁਪ੍ਰਬੁੱਧ ਦੀਆਂ ਦੋ ਪੁਤ੍ਰੀਆਂ- ਮਾਯਾਦੇਵੀ ਅਤੇ ਪ੍ਰਜਾਪਤੀ (ਗੋਤਮੀ), ਸ਼ੁੱਧੋਦਨ ਨੂੰ ਵਿਆਹੀਆਂ ਗਈਆਂ ਸਨ.
Source: Mahankosh