ਕੌਡਾ
kaudaa/kaudā

Definition

ਵਡੀ ਕੌਡੀ। ੨. ਦੇਖੋ, ਕਉਡਾ। ੩. ਆਦਮਖ਼ੋਰ ਭੀਲ ਅਤੇ ਨਿਸਾਦਾਂ ਦਾ ਇੱਕ ਸਰਦਾਰ, ਜੋ ਵਿੰਧ ਦੇ ਦੱਖਣੀ ਜੰਗਲਾਂ ਵਿੱਚ ਡਾਕਾ ਮਾਰਿਆ ਕਰਦਾ ਸੀ. ਇਹ ਭਾਈ ਮਰਦਾਨੇ ਨੂੰ ਫੜਕੇ ਖਾਣਾ ਚਾਹੁੰਦਾ ਸੀ. ਸਤਿਗੁਰੂ ਨਾਨਕ ਦੇਵ ਨੇ ਆਪਣੇ ਆਤਮਿਕ ਬਲ ਨਾਲ ਉਸ ਦੀ ਜ਼ਿੰਦਗੀ ਅਜੇਹੀ ਪਲਟੀ ਕਿ ਰਾਕ੍ਸ਼੍‍ਸੀਕਰਮ ਛੱਡਕੇ ਦੇਵਤਾ ਬਣ ਗਿਆ ਅਤੇ ਧਰਮ- ਕਿਰਤ ਨਾਲ ਨਿਰਵਾਹ ਕਰਕੇ ਕਰਤਾਰ ਦੇ ਸਿਮਰਣ ਵਿੱਚ ਜੀਵਨ ਵਿਤਾਇਆ.
Source: Mahankosh

Shahmukhi : کَوڈا

Parts Of Speech : noun, masculine

Meaning in English

large cowrie; name of a cannibal in Sikh hagiography
Source: Punjabi Dictionary

KAUḌÁ

Meaning in English2

s. m, large shell; a tortoise.
Source:THE PANJABI DICTIONARY-Bhai Maya Singh