ਕੜਿਆਲਾ
karhiaalaa/karhiālā

Definition

ਸੰਗ੍ਯਾ- ਲੋਹੇ ਦੇ ਕੰਡਿਆਂ ਵਾਲਾ ਇੱਕ ਪ੍ਰਕਾਰ ਦਾ ਲਗਾਮ. ਇਸ ਲਗਾਮ ਪੁਰ ਲੋਹੇ ਦੇ ਗੋਲ ਸਿਰ ਦੇ ਕੰਡੇ ਹੁੰਦੇ ਹਨ ਜੋ ਘੋੜੇ ਦੀ ਜ਼ੁਬਾਨ ਪੁਰ ਖਿੱਚਣ ਤੋਂ ਚੁਭ ਜਾਂਦੇ ਹਨ. ਇਹ ਮੂੰਹਜੋਰ ਘੋੜੇ ਲਈ ਵਰਤਿਆ ਜਾਂਦਾ ਹੈ। ੨. ਲਗਾਮ.
Source: Mahankosh