ਖਰ
khara/khara

Definition

ਸੰ. ਸੰਗ੍ਯਾ- ਜਿਸ ਦੇ ਮੂੰਹ ਦਾ ਖੰ (ਸੁਰਾਖ਼) ਵਡਾ ਹੋਵੇ, ਗਧਾ. ਦੇਖੋ, ਨੰਃ ੧੧. "ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੨. ਇੱਕ ਰਾਖਸ, ਜੋ ਦੂਖਣ (ਦੂਸਣ), ਦਾ ਭਾਈ ਸੀ. "ਦੂਖਣ ਔ ਖਰ ਦੈਤ ਪਠਾਏ." (ਰਾਮਾਵ) ਇਸ ਨੂੰ ਰਾਮਚੰਦ੍ਰ ਜੀ ਨੇ ਦੰਡਕਬਣ ਵਿੱਚ ਮਾਰਿਆ ਸੀ। ੩. ਕੰਡਾ. ਕੰਟਕ. ਦੇਖੋ, ਫ਼ਾ. ਖ਼ਾਰ. "ਤਿਸ ਖਰ ਧਾਰੇ ਦੇਹ ਪਰ ਯਾਂਤੇ ਸੋ ਮਲੀਨ ਹੈ." (ਨਾਪ੍ਰ) ਕਮਲ ਨੇ ਸ਼ਰੀਰ ਪੁਰ ਕੰਡੇ- ਧਾਰਣ ਕੀਤੇ ਹੋਏ ਹਨ। ੪. ਕਾਉਂ। ੫. ਬਗੁਲਾ. ਵਕ। ੬. ਵਿ- ਤਿੱਖਾ. ਤੇਜ਼. "ਖਰ ਕ੍ਰਿਪਾਣ ਕਰ ਗਹੀ ਕਾਲ." (ਸਲੋਹ) ੭. ਤੱਤਾ. ਤਪ੍ਤ। ੮. ਬੇਰਹਮ. ਕਠੋਰ ਦਿਲ ਵਾਲਾ। ੯. ਸੰ. क्षर् ਕ੍ਸ਼ਰ੍‌. ਧਾ. ਖਰਣਾ. ਪਘਰਣਾ. "ਬਡੇ ਬਡੇ ਬੀਰ ਬਰ ਓਰਾ ਸਮ ਖਰਗੇ." (ਠਾਕੁਰ) ੧੦. ਸੰਗ੍ਯਾ- ਖਲ (ਖਲੀ) ਦੇ ਥਾਂ ਭੀ ਖਰ ਸ਼ਬਦ ਹੈ. "ਖਰ ਕੋ ਟੁਕਰੋ ਹਾਥ ਹਮਾਰੇ ਪੈ ਧਰ੍ਯੋ." (ਚਰਿਤ੍ਰ ੧੯੨) ੧੧. ਫ਼ਾ. [خر] ਖ਼ਰ. ਗਧਾ। ੧੨. ਸਾਜ ਬਜਾਉਣ ਦਾ ਡੰਡਾ, ਮਿਜ਼ਰਾਬ. ਚੋਬ. ਡੱਗਾ. "ਸੱਟ ਪਈ ਖਰ ਚਾਮੀ." (ਚੰਡੀ ੩) ਚੰਮ (ਨਗਾਰੇ) ਉੱਤੇ ਖਰ (ਡੱਗੇ) ਦੀ ਸੱਟ ਪਈ. ਦੇਖੋ, ਖਰਚਾਮ। ੧੩. ਸਾਰੰਗੀ ਦਾ ਗਜ਼। ੧੪. ਵਿ- ਵਡਾ। ੧੫. ਖੁਰਦਰਾ. ਖਰਵਾ.
Source: Mahankosh

Shahmukhi : کھر

Parts Of Speech : prefix

Meaning in English

( literally ass) indicating stupidity; also ਖ਼ਰ
Source: Punjabi Dictionary

KHAR

Meaning in English2

s. m. (M.), ) a tribe of Jáṭs who trace their origin to the Kharals of Montgomery and Lahore. They account for the loss of the termination of their name as follows. Once a party of Kharals who came from the Lahore Bár and encamped near Multan close to a sugarcane field, they cut the sugar-cane and fed their cattle and made huts with it. On the owner's complaining to the Governor, the Kharals explained that they thought they were cutting reeds and did not know what sugar-cane was. The Governor thereupon called them khars (asses), which name their descendants bear ever since:—khar jáṉá, v. n. To separate or fall off (plaster from a wall); to diminish in bulk by solutions (as a lump of salt in water.)
Source:THE PANJABI DICTIONARY-Bhai Maya Singh