ਖਰਚਾਮ
kharachaama/kharachāma

Definition

ਖਰ (ਡੰਡਾ) ਚਾਮ (ਚਰ੍‍ਮ). ਚਰਮਦੰਡ. ਚੰਮ ਦਾ ਡੱਗਾ. "ਚੋਟ ਪਈ ਖਰਚਾਮੀ." (ਚੰਡੀ ੩) ਚੋਬਾਂ ਦੀ ਸੱਟ ਨਗਾਰਿਆਂ ਉੱਪਰ ਪਈ. ਦੇਖੋ, ਖਰ ੧੨। ੨. ਪੁਰਾਣੇ ਸਮੇਂ ਲੱਕੜ ਦੇ ਡੰਡੇ ਦੀ ਥਾਂ ਚੰਮ ਦਾ ਗੁੰਦਿਆ ਹੋਇਆ ਡੇਢ ਫੁਟ ਦਾ ਡੰਕਾ ਹੋਇਆ ਕਰਦਾ ਸੀ, ਜਿਸ ਨਾਲ ਨਗਾਰਾ ਵਜਾਇਆ ਜਾਂਦਾ ਸੀ. ਚੰਮ ਦੇ ਖਰ (ਡੰਕੇ) ਦੀ ਚੋਟ ਪਈ। ੩. ਪ੍ਰਤੀਤ ਹੁੰਦਾ ਹੈ ਕਿ ਨਗਾਰੇ ਨਾਲੋਂ ਇੱਕ ਭਿੰਨ ਵਾਜਾ ਭੀ ਖਰਚਾਮ ਹੈ- "ਦੈ ਚੋਬ ਦਮਾਮਨ ਉਸਟ ਖਰੀ, ਖਰਚਾਮ ਅਨੇਕ ਬਜੈਂ ਝਨਕਾਰਾ." (ਸਲੋਹ) "ਖਰਚਾਮ ਅਸਪੀ ਕੁੰਚਰੀ ਸ਼ੁਤਰੀ." (ਸਲੋਹ) ਇਸ ਤੋਂ ਸਿੱਧ ਹੁੰਦਾ ਹੈ ਕਿ ਖਰਚਾਮ (ਕਠੋਰ ਚੰਮ) ਵਾਲਾ ਵਾਜਾ, ਜੋ ਨਗਾਰੇ ਜੇਹਾ ਹੀ ਕੋਈ ਹੈ, ਉਹ ਘੋੜੇ, ਗਧੇ, ਸ਼ੁਤਰ, ਹਾਥੀ ਉੱਪਰ ਰੱਖਕੇ ਵਜਾਈਦਾ ਸੀ। ੪. ਗ੍ਯਾਨੀ ਖਰਚਾਮ ਦਾ ਅਰਥ ਕਰਦੇ ਹਨ- ਗਧੇ ਦੇ ਚੰਮ ਨਾਲ ਮੜ੍ਹਿਆ ਨਗਾਰਾ। ੫. ਗਧੇ ਦਾ ਚੰਮ.
Source: Mahankosh