ਖਸਟੀ
khasatee/khasatī

Definition

ਸੰ. ਸਸ੍ਠੀ. ਸੰਗ੍ਯਾ- ਛੀਵੀਂ ਤਿਥਿ. ਛਠ. "ਖਸਟਮਿ ਖਟਸਾਸਤ੍ਰ ਕਹਹਿ." (ਗਉ ਥਿਤੀ ਮਃ ੫) "ਖਸਟੀ ਖਟਦਰਸਨ ਪ੍ਰਭੁ ਸਾਜੇ." (ਬਿਲਾ ਥਿਤੀ ਮਃ ੧) ੨. ਇੱਕ ਦੇਵੀ, ਜੋ ਕਾਰ੍‌ਤਿਕੇਯ ਦੀ ਇਸਤ੍ਰੀ ਮੰਨੀ ਹੈ, ਹਿੰਦੂਰੀਤੀ ਅਨੁਸਾਰ ਇਸਦਾ ਪੂਜਨ ਸੰਤਾਨ ਦੇ ਜਨਮ ਸਮੇਂ ਛੀਵੇਂ ਦਿਨ ਹੁੰਦਾ ਹੈ। ੩. ਬਾਲਕ ਦੇ ਜਨਮ ਤੋਂ ਛੀਵੀਂ ਤਿਥਿ. "ਖਸਟੀ ਕੀਨ ਭਲੇ ਕੁਲਚਾਲੀ." (ਨਾਪ੍ਰ) ੪. ਸੰ. ਸਸ੍ਟਿ. ਸੱਠ. ਸਾਠ. "ਖਸਟਿ ਕੁਲ ਜਾਦਵ ਜੁੱਝੇ." (ਪਾਰਸਾਵ) ਸੱਠ ਕੁਲ ਯਾਦਵਾਂ ਦੇ ਲੜ ਮੋਏ। ੫. ਸੱਠੀ ਦੇ ਚੌਲ.
Source: Mahankosh