ਖਾਤੀ
khaatee/khātī

Definition

ਸੰ. क्षतृ ਕ੍ਸ਼ਤ੍ਰੀ. ਸੰਗ੍ਯਾ- ਕੱਟਣ ਵਾਲਾ, ਤਖਾਣ. ਭਾਵ- ਸ਼ੂਦ੍ਰ. "ਨਾ ਇਹੁ ਬ੍ਰਹਮਣ ਨਾ ਇਹੁ ਖਾਤੀ." (ਗੌਂਡ ਕਬੀਰ) ੨. ਸੰ. खातृ ਵਿ- ਖੋਦਣ ਵਾਲਾ. ਪੁੱਟਣ ਵਾਲਾ। ੩. ਖਾਤੇ (ਗ਼ਾਰ) ਵਿੱਚ. "ਅੰਨੇ ਪਵਣਾ ਖਾਤੀ ਟੋਵੈ." (ਸਵਾ ਮਃ ੧)
Source: Mahankosh