ਖਾਲ
khaala/khāla

Definition

ਦੇਖੋ, ਖੱਲ। ੨. ਫ਼ਾ. [خال] ਖ਼ਾਲ. ਤਿਲ. ਤੁਚਾ ਉੱਪਰ ਤਿਲ ਦੇ ਆਕਾਰ ਦਾ ਕਾਲਾ ਦਾਗ। ੩. ਲੀਕ. ਰੇਖਾ। ੪. ਪਾਣੀ ਬਹਿਣ ਦੀ ਨਾਲੀ। ੫. ਫੱਵਾਰਾ। ੬. ਚਸ਼ਮਾ। ੭. ਝੰਡਾ. ਨਸ਼ਾਨ। ੮. ਤੀਰ। ੯. ਦੂਤ. ਵਕੀਲ। ੧੦. ਅ਼. ਅਭਿਮਾਨ। ੧੧. ਬੱਦਲ। ੧੨. ਬਿਜਲੀ। ੧੩. ਲਗਾਮ। ੧੪. ਵਡਾ ਘੋੜਾ ਅਥਵਾ ਸ਼ੁਤਰ. "ਮਾਲ ਲਾਲ ਅਰ ਸਾਲ ਮੈ ਖਾਲ ਚਾਲ ਵਾ ਚਾਲ। ਸਿਦਕ ਗੁਰੂ ਕਾ ਐਨ ਢਿਗ ਇਹੀ ਸਿੱਖ ਕਾ ਸ੍ਵਾਲ." (ਗੁਪ੍ਰਸੂ) ਮਾਲ (ਧਨ ਸੰਪਦਾ), ਲਾਲ (ਪੁਤ੍ਰ), ਸਾਲ (ਸ਼ਾਲਾ- ਘਰ), ਖਾਲ (ਘੋੜੇ ਸ਼ੁਤਰ ਆਦਿ) ਵਾਹਨ ਅਥਵਾ ਪੈਦਲ ਵਿਚਰਣਾ, ਇਨ੍ਹਾਂ ਸਾਰੇ ਕਰਮਾਂ ਵਿੱਚ ਗੁਰੂ ਕਾ ਸਿਦਕ ਪੱਲੇ ਰਹੇ, ਸਿੱਖ ਦੀ ਇਹੀ ਮੰਗ ਹੈ.
Source: Mahankosh

KHÁL

Meaning in English2

s. f. m, ain, an acqueduct, a gutter, an inlet, a hollow or cutting big or little made by water; a groove; the depression along the spine of a fat man or horse; a spot, a mole:—kháldár, a. Spotted, streaked, grooved:—khál makhálí, khál makhúlí, a. Empty, empty handed.
Source:THE PANJABI DICTIONARY-Bhai Maya Singh