Definition
ਜਿਲਾ ਲਹੌਰ, ਤਸੀਲ ਥਾਣਾ ਕੁਸੂਰ ਦਾ ਇੱਕ ਕਸਬਾ, ਜਿਸ ਦੇ ਯੱਕਿਆਂ ਵਾਲੇ ਦਰਵਾਜ਼ੇ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਥੋੜਾ ਸਮਾਂ ਇੱਥੇ ਠਹਿਰੇ ਹਨ, ਤਿਸ ਸਮੇਂ ਦੀ ਯਾਦਗਾਰ ਵਿੱਚ ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ, ਜਿਸ ਵਿੱਚ ਗੁਰੂ ਸਾਹਿਬ ਦੇ ਵੇਲੇ ਦਾ ਥੰਮ੍ਹ ਦੱਸਿਆ ਜਾਂਦਾ ਹੈ, ਜਿਸ ਦੀ "ਥੰਮ੍ਹ ਸਾਹਿਬ" ਸੰਗ੍ਯਾ ਹੈ. ਗੁਰਦ੍ਵਾਰੇ ਨੂੰ ਕੋਈ ਪੱਕੀ ਆਮਦਨ ਨਹੀਂ।#੨. ਖੇਮਕਰਨ ਤੋਂ ਦੱਖਣ ਵੱਲ ਗੁਰੂ ਤੇਗਬਹਾਦਪੁਰ ਸਾਹਿਬ ਦਾ ਗੁਰਦ੍ਵਾਰਾ "ਗੁਰੂਸਰ" ਹੈ. ਇਹ ਪਹਿਲਾਂ ਸਾਧਾਰਣਜਿਹਾ ਦਰਬਾਰ ਸੀ, ਹੁਣ ਸੰਮਤ ੧੯੬੦ ਤੋਂ ਲਾਲਾ ਕਾਸ਼ੀਰਾਮ ਰਈਸ ਫੀਰੋਜ਼ਪੁਰ ਨੇ ਦਰਬਾਰ ਅਤੇ ਰਹਾਇਸ਼ੀ ਮਕਾਨਾਂ ਦੀ ਸੇਵਾ ਕਰਾਈ ਹੈ.#ਮਹੰਤ ਨਿਰਮਲਾ ਸਿੰਘ ਹੈ. ਹਾੜ ਦੀ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਖੇਮਕਰਨ ਤੋਂ ਅਗਨਿ ਕੋਣ ਦੇ ਫਰਲਾਂਗ ਦੇ ਕ਼ਰੀਬ ਹੈ.
Source: Mahankosh