ਖੜੰਗਯੋਗ
kharhangayoga/kharhangēoga

Definition

ਦਕ੍ਸ਼ ਸਿਮ੍ਰਿਤੀ ਵਿੱਚ ਅੱਠ ਅੰਗਾਂ ਦੀ ਥਾਂ ਯੋਗ ਦੇ ਛੀ ਅੰਗ ਲਿਖੇ ਹਨ-#ਪ੍ਰਾਣਾਯਾਮ, ਧ੍ਯਾਨ, ਪ੍ਰਤ੍ਯਾਹਾਰ, ਧਾਰਣਾ, ਤਰਕ ਅਤੇ ਸਮਾਧਿ. ਇਨ੍ਹਾਂ ਛੀ ਅੰਗਾਂ ਵਾਲਾ ਯੋਗ ਖੜੰਗਯੋਗ ਹੈ। ੨. ਯੋਗ ਦੇ ਛੀ ਕਰਮ, ਜੋ ਯੋਗ ਸਾਧਨ ਦਾ ਅੰਗ ਹਨ. ਦੇਖੋ, ਖਟ ਕਰਮ ੨.
Source: Mahankosh