ਗਉੜੀ
gaurhee/gaurhī

Definition

ਦੇਖੋ, ਗੌੜੀ। ੨. ਇੱਕ ਰਾਗਿਨੀ, ਜੋ ਪੂਰਬੀ ਠਾਟ ਦੀ ਔੜਵ ਸਾੜਵ ਹੈ. ਇਸ ਵਿੱਚ ਸ੍ਰੀ ਰਾਗ ਦਾ ਅੰਗ ਹੈ. ਦਿਸ ਦੀ ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹੈ. ਅਵਰੋਹੀ ਵਿੱਚ ਗਾਂਧਾਰ ਵਰਜਿਤ ਹੈ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ. ਰਿਸਭ ਅਤੇ ਧੈਵਤ ਕੋਮਲ, ਮੱਧਮ ਤੀਵ੍ਰ. ਬਾਕੀ ਸੁਰ ਸ਼ੁੱਧ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ।#ਆਰੋਹੀ- ਸ ਰਾ ਮੀ ਪ ਨ ਸ.#ਅਵਰੋਹੀ- ਸ ਨ ਧਾ ਪ ਮੀ ਰਾ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਉੜੀ ਦਾ ਨੰਬਰ ਤੀਜਾ ਹੈ, ਅਤੇ ਇਸ ਰਾਗ ਦੇ ਅਨੇਕ ਭੇਦ ਲਿਖੇ ਹਨ. ਯਥਾ- ਗੁਆਰੇਰੀ, ਚੇਤੀ, ਦੱਖਣੀ, ਦੀਪਕੀ, ਪੂਰਬੀ, ਬੈਰਾਗਣ, ਮਾਝ, ਮਾਲਵਾ ਅਤੇ ਮਾਲਾ, ਦੂਜੇ ਰਾਗਾਂ ਨਾਲ ਸੰਕੀਰਣ ਹੋਣ ਤੋਂ ਇਹ ਭੇਦ ਬਣ ਗਏ ਹਨ. ਸ਼ੋਕ ਹੈ ਕਿ ਇਸ ਵੇਲੇ ਰਾਗੀ ਇਹ ਸਾਰੇ ਭੇਦ ਸ੍‍ਪਸ੍ਟ ਕਰਕੇ ਗਾਉਂਦੇ ਨਹੀਂ ਸੁਣੀਦੇ.
Source: Mahankosh

Shahmukhi : گَؤڑی

Parts Of Speech : noun, masculine

Meaning in English

a measure in Indian classical music
Source: Punjabi Dictionary