ਗਰਮਿਤਾ
garamitaa/garamitā

Definition

ਸੰ. गरिमा ਗਰਿਮਾ. ਸੰਗ੍ਯਾ- ਗੁਰਤ੍ਵ. ਭਾਰੀਪਨ। ੨. ਇੱਕ ਸਿੱਧੀ. ਦੇਖੋ, ਅਸਟ ਸਿਧਿ। ੩. ਬਜ਼ੁਰਗੀ. ਮਹਤ੍ਵ. "ਖਰਗ ਰਮ੍ਯਤਨੁ ਗਰਮਿਤਾ ਸਿੰਘਨਾਦ ਘਮਸਾਨ। ਪੰਚ ਬਰਨ ਕੋ ਗੁਨ ਲਿਯੋ ਇਹ ਭੂਪਤਿ ਬਲਵਾਨ." (ਕ੍ਰਿਸਨਾਵ) ਖਰਗਸਿੰਘ ਨਾਮ ਇਨ੍ਹਾਂ ਪੰਜ ਸ਼ਬਦਾਂ ਦੇ ਆਦਿ ਅੱਖਰ ਅਤੇ ਗੁਣ ਤੋਂ ਬਣਿਆ ਹੈ.
Source: Mahankosh