ਗਹਣਾ
gahanaa/gahanā

Definition

ਕ੍ਰਿ- ਗ੍ਰਹਣ ਕਰਨਾ. ਫੜਨਾ। ੨. ਸੰਗ੍ਯਾ- ਭੂਸਣ. ਜ਼ੇਵਰ. "ਤੂੰ ਮੇਰਾ ਗਹਣਾ." (ਮਾਝ ਮਃ ੫) "ਨਾਮੁ ਸਚੇ ਕਾ ਗਹਣਾ." (ਮਾਝ ਮਃ ੫) ਦੇਖੋ, ਦੁਆਦਸ ਭੂਸਣ ਅਤੇ ਭੂਸਣ। ੩. ਧਰੋਹਰ. ਖਾਸ ਕਰਕੇ ਉਹ ਧਰੋਹਰ, ਜੋ ਕਿਸੇ ਕਰਜ ਦੇ ਬਦਲੇ ਗ੍ਰਹਣ ਕੀਤੀ ਜਾਵੇ. ਰੇਹਨ. "ਜੇ ਤੂੰ ਕਿਸੈ ਨ ਦੇਈ ਮੇਰੇ ਸਾਹਿਬਾ! ਕਿਆ ਕੋ ਕਢੈ ਗਹਣਾ?" (ਧਨਾ ਮਃ ੧) ਜੇ ਤੂੰ ਕਿਸੇ ਨੂੰ ਕੁਝ ਨਾ ਬਖ਼ਸ਼ੇਂ, ਤਦ ਕੀ ਕੋਈ ਜੀਵ ਤੇਰੇ ਪਾਸ ਕੁਝ ਗਿਰੋ ਰੱਖਕੇ ਲੈ ਸਕਦਾ ਹੈ?
Source: Mahankosh

GAHṈÁ

Meaning in English2

s. m, ee Gahiṉá.
Source:THE PANJABI DICTIONARY-Bhai Maya Singh