Definition
ਸੰਗ੍ਯਾ- ਗਊ. ਗਾਂ. "ਹਕੁ ਪਰਾਇਆ ਨਾਨਕਾ, ਉਸੁ ਸੂਅਰੁ ਉਸੁ ਗਾਇ." (ਵਾਰ ਮਾਝ ਮਃ ੧) ੨. ਗ੍ਰਾਮ. ਪਿੰਡ. "ਗਾਇ ਸਮੇਤ ਸਭੋ ਮਿਲ ਕੌਰਨ." (ਕ੍ਰਿਸਨਾਵ) ੩. ਗਾਇਨ. "ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ." (ਆਸਾ ਪਟੀ ਮਃ ੧) ਜਿਸ ਨੇ ਕਰਤਾਰ ਦੀ ਗੋਇ (ਬਾਣੀ) ਗਾਉਣੋਂ ਛੱਡੀ ਹੈ, ਉਹ ਗੱਲਾਂ ਵਿੱਚ ਗੋਵਿਦੁ (ਵੇਦਵੇੱਤਾ) ਹੋਣ ਦਾ ਅਭਿਮਾਨੀ ਹੋਇਆ ਹੈ। ੪. ਪ੍ਰਿਥਿਵੀ. ਭੂਮਿ। ੫. ਗਾਇਨ ਕਰਕੇ. ਗਾਕੇ. "ਨਾਨਕ ਕਹਿਤ ਗਾਇ ਕਰੁਨਾਮੈ." (ਗਉ ਮਃ ੯) ੬. ਫ਼ਾ. [گاہ] ਗਾਹ. ਜਗਾ. ਥਾਂ. "ਤੁਝੈ ਕਿਨਿ ਫਰਮਾਈ ਗਾਇ?" (ਸ. ਕਬੀਰ) ਤੈਨੂੰ ਕਿਸ ਨੇ ਇਹ ਥਾਂ ਦੱਸੀ ਹੈ?
Source: Mahankosh