ਗਿਆਰਹ ਗੇੜਾ ਸਿੱਖ
giaarah gayrhaa sikha/giārah gērhā sikha

Definition

ਗ੍ਯਾਰਾਂ ਵਾਰ ਕਥਨ ਕੀਤੀ ਗੁਰਮੰਤ੍ਰ ਦੀ ਸਿਖ੍ਯਾ. "ਗਿਆਰਹਿ ਗੇੜਾ ਸਿੱਖ ਸੁਣਿ ਗੁਰਸਿਖ ਲੈ ਗੁਰਸਿੱਖ ਸਦਾਯਾ." (ਭਾਗੁ) ਖੰਡੇ ਦੇ ਅਮ੍ਰਿਤ ਤੋਂ ਪਹਿਲਾਂ ਇਹ ਰੀਤਿ ਸੀ ਕਿ ਚਰਨਾਮਿਤ੍ਰ ਦੇਣ ਸਮੇਂ ਸਤਿਨਾਮੁ ਵਾਹਗੁਰੂ ਮੰਤ੍ਰ ਦਾ ਉਪਦੇਸ਼ ਸਿੱਖ ਨੂੰ ਗ੍ਯਾਰਾਂ ਵਾਰ ਦਿੱਤਾ ਜਾਂਦਾ ਸੀ। ੨. ਕਈ ਖ਼ਿਆਲ ਕਰਦੇ ਹਨ ਕਿ ਗ੍ਯਾਰਾਂ ਵਿਸ਼ੇਸਣਾਂ ਵਾਲੇ ਗੁਰਮੰਤ੍ਰ-#¤ ਤੋਂ ਗੁਰਪ੍ਰਸਾਦਿ- ਤੀਕ ਦੀ ਸਿਖ੍ਯਾ.
Source: Mahankosh