ਗੁਣਧਾਤੁ
gunathhaatu/gunadhhātu

Definition

ਸੰਗ੍ਯਾ- ਮੂਲ ਗੁਣ. ਉਹ ਗੁਣ ਜੋ ਸਭ ਗੁਣਾਂ ਦਾ ਮੂਲ ਹੋਵੇ। ੨. ਪੰਜ ਧਾਤੁ (ਤੱਤਾਂ) ਦੇ ਗੁਣ. ਸ਼ਬਦ ਸਪਰਸ ਰੂਪ ਰਸ ਗੰਧ. ਦੇਖੋ, ਧਾਤੁ. "ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣਧਾਤੁ." (ਸ੍ਰੀ ਮਃ ੧) ਪੰਜ ਹਥਿਆਰਾਂ ਦਾ ਬੰਨ੍ਹਣਾ ਪੰਜ ਧਾਤੁਗੁਣਾਂ ਨੂੰ ਬੰਨ੍ਹਣਾ ਹੈ. "ਬੰਦ" ਸ਼ਬਦ ਵਿੱਚ ਸ਼ਲੇਸ ਹੈ.
Source: Mahankosh