ਗੁਰੁਬਖ਼ਸ਼
gurubakhasha/gurubakhasha

Definition

ਮਹਾਦੇਵ ਉਦਾਸੀ ਸਾਧੂ ਦਾ ਚੇਲਾ ਮਹਾਤਮਾ ਗੁਰੁਬਖ਼ਸ਼ਦਾਸ, ਜਿਸ ਨੂੰ ਦਸ਼ਮੇਸ਼ ਨੇ ਆਨੰਦਪੁਰ ਤ੍ਯਾਗਣ ਸਮੇਂ ਗੁਰੂ ਤੇਗਬਹਾਦੁਰ ਜੀ ਦੇ ਦੇਹਰੇ ਤਥਾ ਗੁਰਅਸਥਾਨਾਂ ਦਾ ਸੇਵਾਦਾਰ ਥਾਪਿਆ. "ਇੱਕ ਗੁਰੁਬਖਸ ਸਾਧੁ ਢਿਗ ਖਰ੍ਯੋ। ਤਿਸੈ ਵਿਲੋਕਤ ਵਾਕ ਉਚਰ੍ਯੋ। ਬਸੋ ਇਹਾਂ ਤੁਮ ਸੇਵਾ ਕਰੋ। ਕਰ ਸੇਵਾ ਨਿਜ ਜਨਮ ਸੁਧਰੋ." (ਗੁਪ੍ਰਸੂ) ਦੇਖੋ, ਗੁਲਾਬਰਾਇ। ੨. ਦਿੱਲੀ ਦਾ ਮਸੰਦ, ਜੋ ਗੁਰੂ ਹਰਿਕ੍ਰਿਸਨ ਸਾਹਿਬ ਜੀ ਦੀ ਸੇਵਾ ਵਿੱਚ ਦਿੱਲੀ ਹਾਜਿਰ ਰਿਹਾ। ੩. ਜੌਨਪੁਰ ਦਾ ਨਿਵਾਸੀ ਇੱਕ ਪ੍ਰੇਮੀ ਸਿੱਖ, ਜੋ ਗੁਰੂ ਤੇਗਬਹਾਦੁਰ ਸਾਹਿਬ ਦੇ ਕਾਸ਼ੀ ਠਹਿਰਨ ਸਮੇਂ ਕੀਰਤਨ ਸੁਣਾਉਂਦਾ ਰਿਹਾ. ਇਹ ਰਾਗਵਿਦ੍ਯਾ ਵਿੱਚ ਵਡਾ ਨਿਪੁਣ ਸੀ.
Source: Mahankosh