ਗੁਲਾਬਰਾਇ
gulaabaraai/gulābarāi

Definition

ਸੂਰਜਮੱਲ ਦਾ ਪੋਤਾ ਅਤੇ ਦੀਪਚੰਦ ਦਾ ਪੁਤ੍ਰ (ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪੜੋਤਾ), ਜੋ ਸ਼੍ਯਾਮਦਾਸ ਜੀ ਦਾ ਭਾਈ ਸੀ. ਇਸ ਨੇ ਆਪਣੇ ਭਾਈ ਸਮੇਤ ਕਲਗੀਧਰ ਤੋਂ ਅਮ੍ਰਿਤ ਛਕਕੇ ਖ਼ਾਲਸਾ ਧਰਮ ਧਾਰਣ ਕੀਤਾ. ਦਸ਼ਮੇਸ਼ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਗੁਲਾਬ ਸਿੰਘ ਨੇ ਆਨੰਦਪੁਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਗੱਦੀ ਪੁਰ ਬੈਠਕੇ ਪੂਜਾ ਕਰਾਉਣੀ ਚਾਹੀ, ਪਰ ਭਾਈ ਗੁਰੁਬਖਸ਼ਦਾਸ ਮਹੰਤ ਨੇ ਇਸ ਕੁਕਰਮ ਤੋਂ ਰੋਕਿਆ, ਯਥਾ-#"ਤਿਨ ਇਕ ਦਿਨ ਅਵਿਲੋਕ੍ਯੋ ਆਨ।#ਥਿਰ੍ਯੋ ਗੁਲਾਬਰਾਇ ਗੁਰਥਾਨ।#ਸਹੀ ਨ ਗਈ ਅਵਗ੍ਯਾ ਹੇਰ।#ਹਾਥ ਜੋਰਿ ਬੋਲ੍ਯੋ ਤਿਸ ਵੇਰ।#ਥਾਨ ਬਨਾਵਹੁ ਆਪਨ ਦੂਜਾ।#ਤਹਾਂ ਬੈਠ ਲੀਜੈ ਸਭ ਪੂਜਾ."#ਗੁਲਾਬਰਾਇ ਦੀ ਵੰਸ਼ ਨਹੀਂ ਚੱਲੀ. ਆਨੰਦਪੁਰ ਦੇ ਸੋਢੀ ਸਾਹਿਬਾਨ ਸ਼੍ਯਾਮ ਸਿੰਘ ਜੀ ਦੀ ਉਲਾਦ ਹਨ. ਦੇਖੋ, ਸੂਰਜਮਲ.
Source: Mahankosh