Definition
ਫ਼ਾ. [گُلِستان] ਸੰਗ੍ਯਾ- ਫੁੱਲਾਂ ਦਾ ਅਸਥਾਨ. ਬਾਗ। ੨. ਸ਼ੈਖਸਾਦੀ ਦੀ ਫ਼ਾਰਸੀ ਵਿੱਚ ਲਿਖੀ ਇੱਕ ਉੱਤਮ ਕਿਤਾਬ, ਜਿਸ ਦਾ ਉਲਥਾ ਅਨੇਕ ਬੋਲੀਆਂ ਵਿੱਚ ਹੋ ਗਿਆ ਹੈ. ਮਹਾਰਾਜਾ ਨਰੇਂਦ੍ਰ ਸਿੰਘ ਜੀ ਪਟਿਆਲਾਪਤੀ ਦੇ ਕਵੀ ਭਾਈ ਬਸੰਤ ਸਿੰਘ ਨੇ ਇਸ ਦਾ ਛੰਦਬੱਧ ਉੱਤਮ ਅਨੁਵਾਦ ਕੀਤਾ ਹੈ.
Source: Mahankosh