ਗੋਮਤੀ
gomatee/gomatī

Definition

ਇੱਕ ਨਦੀ, ਜੋ ਯੂ. ਪੀ. ਵਿੱਚ ਪੀਲੀਭੀਤ ਜਿਲੇ ਵਿੱਚੋਂ ਸ਼ਾਹਜਹਾਨਪੁਰ ਦੀ ਝੀਲ ਤੋਂ ਨਿਕਲਕੇ ਖੇੜੀ, ਲਖਨਊ, ਜੌਨਪੁਰ ਆਦਿਕ ਵਿੱਚ ੫੦੦ ਮੀਲ ਵਹਿੰਦੀ ਹੋਈ ਸੈਦਪੁਰ ਦੇ ਮਕ਼ਾਮ ਜ਼ਿਲਾ ਗਾਜ਼ੀਪੁਰ ਵਿੱਚ) ਗੰਗਾ ਨਾਲ ਮਿਲ ਜਾਂਦੀ ਹੈ. ਇਸ ਦਾ ਦੂਜਾ ਨਾਉਂ ਵਾਸ਼ਿਸ੍ਠੀ ਭੀ ਹੈ. ਇਸ ਨਾਉਂ, ਦੀਆਂ ਹੋਰ ਭੀ ਕਈ ਨਦੀਆਂ ਹਨ.¹ "ਹਜ ਹਮਾਰੀ ਗੋਮਤੀ ਤੀਰ." (ਆਸਾ ਕਬੀਰ) "ਗੋਮਤੀ ਸਹਸ ਗਊ ਦਾਨ ਕੀਜੈ." (ਰਾਮ ਨਾਮਦੇਵ) ੨. ਗੋਮੰਤ ਪਰਬਤ ਤੇ ਨਿਵਾਸ ਕਰਨ ਵਾਲੀ ਇੱਕ ਦੇਵੀ.
Source: Mahankosh