Definition
ਸੰਗ੍ਯਾ- ਗੰਗਾ ਦਾ ਪਾਣੀ. "ਗੰਗਾਜਲ ਗੁਰੁ ਗੋਬਿੰਦ ਨਾਮ." (ਭੈਰ ਮਃ ੫) ੨. ਵਿ- ਨਿਰਮਲ. ਸ਼ੁੱਧ. "ਸੋ ਗਿਰਹੀ ਗੰਗਾ ਕਾ ਨੀਰ." (ਵਾਰ ਰਾਮ ੧. ਮਃ ੧) ਗੰਗਾ ਦਾ ਜਲ ਜੋ ਹਿਮਾਲਯ ਤੋਂ ਝਰਦਾ ਹੈ ਉਹ ਅਤਿ ਨਿਰਮਲ ਹੈ, ਇਸੇ ਲਈ ਇਹ ਦੇਰ ਤੀਕ ਬਿਨਾ ਸੜੇ ਰਹਿ ਸਕਦਾ ਹੈ. ਪਵਿਤ੍ਰ ਵਸਤੁ ਨੂੰ ਗੰਗਾਜਲ ਦਾ ਦ੍ਰਿਸ੍ਟਾਂਤ ਦਿੱਤਾ ਜਾਂਦਾ ਹੈ. Bernier ਲਿਖਦਾ ਹੈ ਕਿ ਗੰਗਾਜਲ ਨੂੰ ਨਿਰਮਲ ਜਾਣਕੇ ਮੁਗ਼ਲ ਬਾਦਸ਼ਾਹ ਆਪਣੇ ਪੀਣ ਲਈ ਵਰਤਦੇ ਸਨ, ਜਿਸ ਲਈ ਉੱਠਾਂ ਦੀ ਡਾਕ ਮੁਕ਼ੱਰਰ ਸੀ. ਸ਼ਰਾ ਵਿੱਚ ਪੱਕਾ ਔਰੰਗਜ਼ੇਬ ਭੀ ਗੰਗਾਜਲ ਵਰਤਦਾ ਸੀ.
Source: Mahankosh