ਗੱਦੀਆਲ
gatheeaala/gadhīāla

Definition

ਜਿਲਾ ਹੁਸ਼ਿਆਰਪੁਰ, ਥਾਣਾ ਨੂਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੧੩ ਮੀਲ ਪੂਰਵ ਹੈ. ਖੇੜਾ ਕਲਮੋਟ ਨੂੰ ਫ਼ਤੇ ਕਰਕੇ ਸ਼੍ਰੀ ਗੂਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਕੁਝ ਕਾਲ ਠਹਿਰੇ ਹਨ. ਪਿੰਡ ਦੇ ਨਾਲ ਹੀ ਪੱਛਮ ਵੱਲ ਮੰਜੀ ਸਾਹਿਬ ਹੈ.
Source: Mahankosh