Definition
ਸੰ. घट् ਧਾ- ਹੋਣਾ, ਕਰਨਾ, ਘੋਟਣਾ, ਇੱਕਠਾ ਕਰਨਾ, ਚਮਕਣਾ, ਦੁੱਖ ਦੇਣਾ, ਸ਼ਬਦ ਕਰਨਾ। ੨. ਸੰਗ੍ਯਾ- ਘੜਾ. ਕਲਸਾ. "ਭਭਕੰਤ ਘਟੰ ਅਤਿ ਨਾਦ ਹੁਯੰ." (ਰਾਮਾਵ) ੩. ਦੇਹ. ਸ਼ਰੀਰ. "ਘਟ ਫੂਟੇ ਕੋਊ ਬਾਤ ਨ ਪੂਛੈ." (ਆਸਾ ਕਬੀਰ) ੪. ਦਿਲ. ਮਨ. ਅੰਤਹਕਰਣ. "ਘਟ ਦਾਮਨਿ ਚਮਕਿ ਡਰਾਇਓ." (ਸੋਰ ਮਃ ੫) "ਘਟ ਘਟ ਵਾਸੀ ਸਰਬ ਨਿਵਾਸੀ." (ਸੂਹੀ ਛੰਤ ਮਃ ੫) ੫. ਘਾਟੀ. ਦਰਾ। ੬. ਹਾਥੀ ਦੇ ਕੰਨਾਂ ਉੱਪਰ ਉਭਰਿਆ ਹੋਇਆ ਸਿਰ ਦਾ ਹਿੱਸਾ, ਕੁੰਭ। ੭. ਬੱਤੀ ਸੇਰ ਤੋਲ। ੮. ਘਟਿਕਾ. ਘੜੀ. "ਅਉਘਟ ਦੀ ਘਟ ਲਾਗੀ ਆਇ." (ਭੈਰ ਨਾਮਦੇਵ) ਵਿਪਦਾ ਦੀ ਘੜੀ ਆਲੱਗੀ। ੯. ਬੱਦਲਾਂ ਦੀ ਘਟਾ। ੧੦. ਵਿ- ਘੱਟ. ਕਮ. "ਘਟਿ ਫੂਟੇ ਘਟਿ ਕਬਹਿ ਨ ਹੋਈ." (ਗਉ ਕਬੀਰ ਬਾਵਨ) ਦੇਹ ਨਾਸ਼ ਹੋਣ ਤੋਂ ਆਤਮਾ ਘੱਟ ਨਹੀਂ ਹੁੰਦਾ। ੧੧. ਜਨਮਸਾਖੀ ਵਿੱਚ ਪੇਟ (ਉਦਰ) ਵਾਸਤੇ ਭੀ ਘਟ ਸ਼ਬਦ ਆਇਆ ਹੈ, ਯਥਾ- "ਭੁੱਖ ਦੇ ਮਾਰੇ ਮੇਰਾ ਘਟ ਮਿਲਗਇਆ ਹੈ, ਮੈਂ ਰਬਾਬ ਕਿਸ ਤਰਾਂ ਬਜਾਵਾਂ?" ਪੇਟ ਸੁਕੜਕੇ ਪਿੱਠ ਨਾਲ ਜਾ ਲੱਗਾ ਹੈ.
Source: Mahankosh
Shahmukhi : گھٹ
Meaning in English
dark/dense or heavy clouds, rain-clouds
Source: Punjabi Dictionary