Definition
ਇਸ ਛੰਦ ਦਾ ਨਾਉਂ. "ਚਿਤ੍ਰਕਲਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੬੩ ਮਾਤ੍ਰਾ. ਤਿੰਨ ਵਿਸ਼੍ਰਾਮ ਸੋਲਾਂ ਸੋਲਾਂ ਮਾਤ੍ਰਾ ਪੁਰ, ਚੌਥਾ ਪੰਦ੍ਰਾਂ ਪੁਰ, ਅੰਤ ਗੁਰੁ ਲਘੁ. ਪਹਿਲੇ ਅਤੇ ਦੂਜੇ ਵਿਸ਼੍ਰਾਮ ਦਾ ਅਨੁਪ੍ਰਾਸ ਮਿਲਵਾਂ.#ਉਦਾਹਰਣ-#ਹਰਿ ਹਰਿ ਸਿਮਰਹੁ ਅਗਮ ਅਪਾਰਾ,#ਜਿਸੁ ਸਿਮਰਤੁ ਦੁਖ ਮਿਟੈ ਹਮਾਰਾ,#ਹਰਿ ਹਰਿ ਸਤਿਗੁਰੁਪੁਰਖੁ ਮਿਲਾਵਹੁ,#ਗੁਰਿ ਮਿਲਿਐ ਸੁਖੁ ਹੋਈ ਰਾਮ. x x x#(ਜੈਤ ਮਃ ੪)#ਸੁਣਿ ਸੁਣਿ ਜੀਵਾ ਸੋਇ ਤੁਮਾਰੀ,#ਤੂੰ ਪ੍ਰੀਤਮ ਠਾਕੁਰ ਅਤਿ ਭਾਰੀ,#ਤੁਮਰੇ ਕਰਤਬ ਤੁਮਹੀ ਜਾਣਹੁ,#ਤੁਮਰੀ ਓਟ ਗੁਪਾਲਾ ਜੀਉ. x x x#(ਮਾਝ ਮਃ ੫)#੨. ਦੂਜਾ ਰੂਪ- ਚੌਥੀ ਯਤਿ ੧੪. ਮਾਤ੍ਰਾ ਪੁਰ, ਅੰਤ ਦੋ ਗੁਰੁ. ਕੁੱਲ ੬੨ ਮਾਤ੍ਰਾ.#ਉਦਾਹਰਣ-#ਵੇਕੀ ਵੇਕੀ ਜੰਤ ਉਪਾਏ,#ਦੁਇ ਪੰਦੀ ਦੁਇ ਰਾਹ ਚਲਾਏ,#ਗੁਰ ਪੂਰੇ ਵਿਣੁ ਮੁਕਤਿ ਨ ਹੋਈ,#ਸੱਚਨਾਮ ਜਪਿ ਲਾਹਾ ਹੇ. x x x#(ਮਾਰੂ ਸੋਲਹੇ ਮਃ ੧)#ਗੁਰਬਾਣੀ ਰਿਦ ਮਾਹਿ ਬਸਾਓ,#ਧਰਮਕਿਰਤ ਕਰਿ ਛਕੋ ਛਕਾਓ,#ਦੇਸ਼ ਕੌਮ ਪੈ ਤਨੁ ਧਨੁ ਵਾਰੋ,#ਇਹ ਗੁਰਸਿੱਖੀ ਰੀਤੀ ਹੈ. xxx#੩. ਤੀਜਾ ਰੂਪ- ਚੌਥਾ ਵਿਸ਼੍ਰਾਮ ੧੩. ਮਾਤ੍ਰਾ ਪੁਰ ਅੰਤ ਲਘੁ ਗੁਰੁ. ਕੁੱਲ ੬੧ ਮਾਤ੍ਰਾ.#ਉਦਾਹਰਣ-#ਜੋ ਦੀਸੈ ਸੋ ਏਕੋ ਤੂ ਹੈ,#ਬਾਣੀ ਤੇਰੀ ਸ੍ਰਵਣਿ ਸੁਣੀਐ,#ਦੂਜੀ ਅਵਰੁ ਨ ਜਾਪਸਿ ਕਾਈ,#ਸਗਲ ਤੁਮਾਰੀ ਧਾਰਣਾ. xxx#(ਮਾਰੂ ਸੋਲਹੇ ਮਃ ੫)#ਪੜ੍ਹਦਾ ਸਾਂ ਮੈ ਪਾਪਾਂ ਪੱਟੀ,#ਬਹਿਁਦਾ ਕੂੜ ਕਪਟ ਦੀ ਹੱਟੀ,#ਸਤਿਗੁਰੁ ਮੇਰੀ ਦੁਵਿਧਾ ਕੱਟੀ,#ਨਰਕਹੁਁ ਪਕੜ ਨਿਕਾਲਿਆ.#ਕੋਠੀ ਅੰਧੀ ਸੂਝੈ ਨਾਹੀ,#ਗੋਤੇ ਖਾਂਦਾ ਮਾਯਾ ਮਾਹੀਂ,#ਸਤਿਗੁਰੁ ਸੱਚੇ ਨੋ ਸਾਲਾਹੀ,#ਚਾਨਣ ਕਰਿ ਵੇਖਾਲਿਆ.#ਦਾੜ੍ਹੀ ਤੇਰੀ ਨੂਰ ਝਮੱਕੈ,#ਮੱਥਾ ਕੌਲਾਂ ਵਾਂਗ ਟਹੱਕੈ,#ਸ਼ਰਨ ਤੇਰਿ ਜਮ ਜੋਹ ਨ ਸਾਕੈ,#ਸੇਵਕ ਕੇ ਰਖਵਾਲਿਆ.#ਸਾਧੂਜਨ ਗੁਰਦਰਸਨ ਕੀਤਾ,#ਧੋ ਚਰਨਾਮ੍ਰਿਤ ਗੁਰੁ ਦਾ ਪੀਤਾ,#ਨਾਮਦਾਨ ਗੁਰੁ ਪੂਰੇ ਦੀਤਾ,#ਅੰਮ੍ਰਿਤ ਨਾਮ ਪਿਆਲਿਆ.#(ਗੁਵਿ ੬)
Source: Mahankosh