Definition
ਜਦ ਦਸ਼ਮੇਸ਼ ਮਾਲਵੇ ਵਿੱਚ ਕੋਠੇ ਅਤੇ ਮਲੂਕੇ ਪਿੰਡ ਦੇ ਵਿਚਕਾਰ ਵਿਰਾਜੇ ਹੋਏ ਸਨ, ਤਦ ਇੱਕ ਦਿਵਾਨਾ ਸਾਧ ਪਹਿਰੇਬਰਦਾਰ ਦੇ ਵਰਜਣ ਤੇ ਭੀ ਗੁਰੂਸਾਹਿਬ ਦੇ ਤੰਬੂ ਵਿੱਚ ਦਾਖਿਲ ਹੋਣ ਲੱਗਾ, ਜਿਸ ਕਰਕੇ ਸਿਪਾਹੀ ਨੇ ਉਸ ਨੂੰ ਅਜੇਹਾ ਮਾਰਿਆ ਕਿ ਉਹ ਮਰ ਗਿਆ. ਉਸ ਦਾ ਬਦਲਾ ਲੈਣ ਲਈ ਦਿਵਾਨਿਆਂ ਦਾ ਮਹੰਤ ਘੁੱਦਾ ਬਾਜਕ ਦੇ ਮੁਕਾਮ ਗੁਰੂ ਸਾਹਿਬ ਪਾਸ ਪੁੱਜਾ, ਪਰ ਦਰਸ਼ਨ ਕਰਕੇ ਸ਼ਾਂਤ ਹੋ ਗਿਆ. ਇਸ ਦੇ ਸਾਥੀ ਸੁੱਖੂ ਅਤੇ ਬੁੱਧੂ ਦਿਵਾਨਿਆਂ ਨੇ ਪ੍ਰੇਮਭਾਵ ਨਾਲ ਸਤਿਗੁਰੂ ਦੀ ਸੇਵਾ ਕੀਤੀ ਅਤੇ ਪੇਂਡੂ ਧਾਰਣਾ ਦੇ ਗੀਤ ਗਾਕੇ ਸੁਣਾਏ. ਦੇਖੋ, ਬਾਜਕ.
Source: Mahankosh