ਘੂਮਨਿਘੇਰਿ
ghoomanighayri/ghūmanighēri

Definition

ਸੰਗ੍ਯਾ- ਘੁੰਮਣਵਾਣੀ. ਦੇਖੋ, ਘੁੰਮਣਘੇਰ. "ਘੂਮਨਘੇਰ ਅਗਾਹ ਗਾਖਰੀ ਗੁਰਸਬਦੀ ਪਾਰ ਉਤਰੀਐ." (ਆਸਾ ਮਃ ੫) "ਘੂਮਨਘੇਰਿ ਮਹਾ ਅਤਿ ਬਿਖੜੀ." (ਰਾਮ ਅਃ ਮਃ ੫) "ਘਰੁ ਘੂਮਨਿਘੇਰਿ ਘੁਲਾਵੈਗੋ." (ਕਾਨ ਅਃ ਮਃ ੪) ੨. ਸਿਰ ਦਾ ਚੱਕਰ. ਘੁਮੇਰੀ. ਗਿਰਦਣੀ। ੩. ਭਾਵ- ਅਵਿਦ੍ਯਾ ਦਾ ਭੁਲੇਖਾ। ੪. ਚੌਰਾਸੀ ਦਾ ਗੇੜਾ.
Source: Mahankosh