Definition
ਸੰ. ਘੋਸਣਾ. ਸੰਗ੍ਯਾ- ਉੱਚੇ ਸੁਰ ਨਾਲ ਸੂਚਨਾ ਕਰਨੀ. ਮੁਨਾਦੀ. "ਸਿਖਾਂ ਪੁਤ੍ਰਾਂ ਘੋਖਿਕੈ." (ਵਾਰ ਰਾਮ ੩) ਦੇਖੋ, ਨੰਃ ੪. ਦਾ ਅਰਥ। ੨. ਗਰਜਨ. ਉੱਚੀ ਧੁਨਿ. "ਘਨ ਘੋਖਨ ਜ੍ਯੋਂ ਘਹਿਰਾਵਹਿਂਗੇ." (ਕਲਕੀ) ੩. ਉੱਚੀ ਆਵਾਜ਼ ਨਾਲ ਪੜ੍ਹ. "ਘੋਖੇ ਸਾਸਤ੍ਰ ਬੇਦ ਸਭ." (ਬਾਵਨ) "ਘੋਖੇ ਮੁਨਿਜਨ ਸਿਮ੍ਰਤਿ ਪੁਰਾਨਾ." (ਧਨਾ ਮਃ ੫) "ਚਾਰੇ ਕੁੰਡਾਂ ਘੋਖਾ." (ਧਨਾ ਮਃ ੫) ੪. ਪੋਠੋਹਾਰ ਵਿੱਚ ਘੋਖਣਾ ਦਾ ਅਰਥ ਡੂੰਘੀ ਵਿਚਾਰ ਕਰਨੀ ਹੈ.
Source: Mahankosh