ਘੰਟਾ
ghantaa/ghantā

Definition

ਸੰ. ਸੰਗ੍ਯਾ- ਟੱਲ. ਕਾਂਸੀ ਆਦਿ ਧਾਤੁ ਦਾ ਮੂਧੇ ਭਭਕੇ (ਗਲਾਸ) ਦੇ ਆਕਾਰ ਦਾ ਭਾਂਡਾ, ਜਿਸ ਦੇ ਕਿਨਾਰੇ ਬਾਹਰ ਵੱਲ ਉਭਰੇ ਹੋਏ ਹੁੰਦੇ ਹਨ. ਇਹ ਢਾਲਕੇ ਤਿਆਰ ਕੀਤਾ ਜਾਂਦਾ ਹੈ, ਅਰ ਅੰਦਰੋਂ ਇੱਕ ਲਟਕਦੀ ਹੋਈ ਹਥੌੜੀ ਦ੍ਵਾਰਾ ਵਜਦਾ ਹੈ, ਜਾਂ ਬਾਹਰੋਂ ਹਥੌੜੀ ਨਾਲ ਵਜਾਇਆ ਜਾਂਦਾ ਹੈ. ਨਿੱਕੇ ਘੰਟੇ ਬਹੁਤ ਪੁਰਾਣੇ ਸਮੇਂ ਤੋਂ ਚਲੇ ਆਉਂਦੇ ਹਨ, ਕਿਉਂਕਿ ਇਹ ਮਿਸਰ ਦੀਆਂ ਪੁਰਾਣੀਆਂ ਕਬਰਾਂ ਵਿੱਚੋਂ, ਅਰ ਨਿਨੀਵੇ (Nineveh) ਦੇ ਖੰਡਰਾਂ ਵਿੱਚੋਂ ਲੱਭੇ ਹਨ. ਰੋਮ ਵਿੱਚ ਸ਼ਾਹੀ ਸਨਾਨ ਦਾ ਸਮਾਂ ਘੰਟੇ ਦ੍ਵਾਰਾ ਦੱਸਿਆ ਜਾਂਦਾ ਸੀ. ਭਾਰਤ ਵਿੱਚ ਘੰਟੇ ਬਹੁਤ ਪੁਰਾਣੇ ਸਮੇਂ ਤੋਂ ਦੇਵਾਲਿਆਂ ਵਿੱਚ ਵਜਦੇ ਆਏ ਹਨ. ਹਿੰਦੁਸਤਾਨ ਵਿੱਚ ਸਭ ਤੋਂ ਵਡਾ ਘੰਟਾ ਸੋਮਨਾਥ ਦੇ ਮੰਦਿਰ ਵਿੱਚ ਸੀ, ਜਿਸ ਨੂੰ ਮਹਮੂਦ ਗਜਨਵੀ ਨੇ ਚੂਰ ਚੂਰ ਕੀਤਾ ਅਤੇ ਸੋਨੇ ਦਾ ਜੰਜੀਰ ਲੁੱਟਿਆ.#ਇਸ ਵੇਲੇ ਸਭ ਤੋਂ ਵੱਡਾ ਘੰਟਾ ਮਾਸਕੋ (ਰੂਸ) ਵਿੱਚ ਹੈ। ਇਸ ਦਾ ਵਜ਼ਨ ਪੰਜ ਹਜ਼ਾਰ ਪੰਜ ਸੌ ਚੁਤਾਲੀ ਮਣ ਪੱਕੇ (੧੯੮ ਟਨ) ਹੈ ਇਹ ਸਨ ੧੭੩੩ ਵਿੱਚ ਢਾਲਿਆ ਗਿਆ ਸੀ. ਇਸੇ ਸ਼ਹਰ ਵਿੱਚ ਇਕ ਹੋਰ ਘੰਟਾ ਹੈ, ਜਿਸ ਦਾ ਵਜ਼ਨ ਤਿੰਨ ਹਜ਼ਾਰ ਪੰਜ ਸੌ ਚੁਰਾਸੀ ਮਣ ਪੱਕੇ (੧੨੮ ਟਨ) ਹੈ. ਬਰਮਾ, ਪੈਕਿੰਗ (ਚੀਨ), ਕੋਲਾਨ (ਜਰਮਨੀ), ਵੀਐਨਾ ਅਤੇ ਪੈਰਿਸ ਵਿੱਚ ਭੀ ਵਜਨਦਾਰ ਤੇ ਕੱਦਾਵਰ ਘੰਟੇ ਹਨ. ਇੰਗਲਿਸਤਾਨ ਵਿੱਚ ਸਭ ਤੋਂ ਵੱਡਾ ਘੰਟਾ ਕੁੱਲ ਚਾਰ ਸੌ ਅਠਤਾਲੀ ਮਣ ਪੱਕੇ (੧੬ ਟਨ) ਦਾ ਹੈ, ਜੋ "ਸੇਂਟ ਪਾਲ" ਨਾਮੇਂ ਮਹਾਨ ਗਿਰਜੇ ਵਿੱਚ ਮੌਜੂਦ ਹੈ. "ਘੰਟਾ ਜਾਕਾ ਸੁਨੀਐ ਚਹੁ ਕੁੰਟ." (ਆਸਾ ਮਃ ੫) ਭਾਵ- ਅਨਹਤਨਾਦ। ੨. ਢਾਈ ਘੜੀ ਦਾ ਸਮਾ. ੬੦ ਮਿਨਟ ਪ੍ਰਮਾਣ ਸਮਾਂ. Hour. ਦੇਖੋ, ਕਾਲਪ੍ਰਮਾਣ। ੩. ਘੰਟੇ ਦਾ ਪ੍ਰਮਾਣ ਦੱਸਣ ਵਾਲਾ ਯੰਤ੍ਰ. Clock. ਦੇਖੋ, ਘੜੀ ਨੰਃ ੩.
Source: Mahankosh

Shahmukhi : گھنٹہ

Parts Of Speech : noun, masculine

Meaning in English

hour; large bell or gong; an instructional period
Source: Punjabi Dictionary

GHAṆṬÁ

Meaning in English2

s. m, Corrupted from the Sanskrit word Ghaṇt. A metallic plate for striking the hour, a gong; an hour; met. membrum virile (used as a term of abuse); a scamp:—ghaṇṭá ghar, s. m. A clock tower—ghaṇṭá Mahádew, s. m. lit. The clock of Mahádewa; met. membrum virile of Mahádew (used as an abuse):—ghaṇṭá phaṛṉá or phaṛáuṉá, v. n. a. These terms are used as an abuse:—ghaṇṭá wajáuṉá, v. a. To strike (a bell, a clock); also an abuse:—ghaṇṭá wajjṉá, v. n. To be struck (the bell or clock).
Source:THE PANJABI DICTIONARY-Bhai Maya Singh