Definition
ਸੰ. दृषद्बती ਦ੍ਰਿਸਦ੍ਵਤੀ. ਸੰਗ੍ਯਾ- ਘਰ ਘਰ ਸ਼ਬਦ ਸਹਿਤ ਜਿਸ ਦਾ ਵੇਗ ਨਾਲ ਜਲ ਚਲਦਾ ਹੈ. ਇੱਕ ਪੰਜਾਬ ਦੀ ਨਦੀ, ਜੋ ਸਰਮੌਰ (ਨਾਹਨ) ਦੇ ਇਲਾਕੇ ਤੋਂ ਨਿਕਲਕੇ ਅੰਬਾਲੇ ਅਤੇ ਪਟਿਆਲੇ ਦੇ ਇਲਾਕੇ ਵਹਿੰਦੀ ਹੋਈ ਬੀਕਾਨੇਰ ਦੇ ਰਾਜੇ ਵਿੱਚ ਹਨੂਮਾਨਗੜ੍ਹ ਪਾਸ ਰੇਤੇ ਵਿੱਚ ਲੀਨ ਹੋ ਜਾਂਦੀ ਹੈ. ਇਸ ਨਦੀ ਦਾ ਜਿਕਰ ਰਿਗਵੇਦ ਵਿੱਚ ਆਇਆ ਹੈ। ੨. ਦੇਖੋ, ਘਰਘਰਾ.
Source: Mahankosh