ਘੱਲ ਕਲਾਂ
ghal kalaan/ghal kalān

Definition

ਇਹ ਪਿੰਡ ਜਿਲਾ ਫ਼ਿਰੋਜ਼ਪੁਰ, ਤਸੀਲ ਥਾਣਾ ਮੋਗਾ ਵਿੱਚ ਹੈ, ਜੋ ਰੇਲਵੇ ਸਟੇਸ਼ਨ "ਘੱਲ ਕਲਾਂ" ਤੋਂ ਪੱਛਮ ਅੱਧ ਮੀਲ ਹੈ. ਇਸ ਪਿੰਡ ਤੋਂ ਵਾਯਵੀ ਕੋਣ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਨੇ ਡਰੌਲੀ ਜਾਂਦੇ ਇੱਥੇ ਚਰਣ ਪਾਏ ਹਨ. ਦਰਬਾਰ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੦. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ.
Source: Mahankosh