ਚਉਕਾ
chaukaa/chaukā

Definition

ਸੰਗ੍ਯਾ- ਚਾਰਕੋਣਾ (ਚੌਗੁੱਠਾ) ਵੇਹੜਾ ਅਥਵਾ ਪੱਥਰ ਆਦਿ ਦਾ ਟੁਕੜਾ। ੨. ਚਾਰ ਦਾ ਸਮੁਦਾਯ. ਚਾਰ ਦਾ ਟੋਲਾ। ੩. ਚਾਰ ਸੰਖ੍ਯਾ ਬੋਧਕ ਅੰਗ। ੪. ਰਸੋਈ ਦਾ ਚਾਰ ਕੋਣਾ ਮੰਡਲ (ਗੇਰਾ). "ਗੋਬਰੁ ਜੂਠਾ ਚਉਕਾ ਜੂਠਾ." (ਬਸੰ ਕਬੀਰ) ੫. ਰਸੋਈ ਦੇ ਥਾਂ ਪੁਰ ਕੀਤਾ ਲੇਪਨ. "ਦੇਕੈ ਚਉਕਾ ਕਢੀ ਕਾਰ." (ਵਾਰ ਆਸਾ) ੬. ਚਾਰ ਦੰਦਾਂ ਵਾਲਾ ਪਸ਼ੂ। ੭. ਦੋ ਉੱਪਰਲੇ ਅਤੇ ਦੋ ਹੇਠਲੇ ਦੰਦ. "ਚਿਬੁਕ ਚਾਰੁ ਵਿਸਤ੍ਰਿਤ ਕਛੂ ਚੌਕਾ ਚਮਕਾਵੈ." (ਗੁਪ੍ਰਸੂ).
Source: Mahankosh